ਸੇਕੋਇਆ ਕਲੱਬ
ਜਿ਼ੰਦਗੀ, ਤੁਹਾਡੇ ਅੰਦਾਜ਼ ਵਿੱਚ
ਦੁਨੀਆਂ ਦੇ ਬੇਹੱਦ ਕਮਾਲ ਦੇ ਫਾਈਵ ਸਟਾਰ ਰਿਜ਼ੌਰਟਸ ਦੀ ਰਵਾਇਤ ਤੋਂ ਪ੍ਰੇਰਿਤ ਸੇਕੋਇਆ ਕਲੱਬ ਵਿੱਚ 20,000 ਸਕੁਏਅਰ ਫੁੱਟ ਦੇ ਏਰੀਆ ਵਿੱਚ ਆਲੀਸ਼ਾਨ ਇੰਡੋਰ ਤੇ ਆਊਟਡੋਰ ਸਹੂਲਤਾਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ। ਸੇਕੋਇਆ ਵਿੱਚ ਘਰ ਲੈਣ ਵਾਲਿਆਂ ਦਾ ਕਲੱਬ ਵਿੱਚ ਸਵਾਗਤ ਹੈ।
ਪੋਸ਼ਣ
ਲਾਮਿਸਾਲ ਡਾਈਨਿੰਗ, ਕਮਾਲ ਦੀ ਮੇਜ਼ਬਾਨੀ
ਜ਼ਰਾ ਆਪਣੀ ਅਗਲੀ ਡਿਨਰ ਪਾਰਟੀ ਦੀਆਂ ਸੰਭਾਵਨਾਂਵਾਂ ਦੀ ਕਲਪਨਾ ਕਰੋ, ਜਿਹੜੀ ਦੋ ਬੇਹੱਦ ਵਿਲੱਖਣ ਡਾਈਨਿੰਗ ਲਾਊਂਜਿਜ਼ ਤੇ ਗੋਰਮੇਅ ਕਿਚਨਜ਼ ਨਾਲ ਸੱਚ ਹੋ ਸਕਦੀ ਹੈ। ਸਿਤਾਰਿਆਂ ਨਾਲ ਸੱਜੀ ਸ਼ਾਮ ਦੌਰਾਨ ਬਾਰਬੀਕਿਊ ਦਾ ਮਜ਼ਾ ਲਵੋ ਤੇ ਆਊਟਡਰ ਡਾਈਨਿੰਗ ਟੈਰੇਸ ਉੱਤੇ ਸਟੇਕ ਦਾ ਲੁਤਫ ਉਠਾਓ।
ਰਸਮੀ ਡਾਈਨਿੰਗ ਰੂਮ
ਬਿਲਡਿੰਗ ਦੇ ਰਸਮੀ ਡਾਈਨਿੰਗ ਰੂਮ ਵਿੱਚ ਖੁਦ ਦਾ ਸਟਾਈਲ ਨਾਲ ਮਨ ਪ੍ਰਚਾਵਾ ਕਰ ਸਕਦੇ ਹੋਂ, ਇਹ ਪੂਰੀ ਤਰ੍ਹਾਂ ਗੋਰਮੇਅ ਸ਼ੈੱਫ ਕਿਚਨ ਨਾਲ ਲੈਸ ਹੈ, ਅਖੀਰ ਵਿੱਚ ਫਾਇਰਪਲੇਸ ਕੋਲ ਬੈਠ ਕੇ ਵਾਈਨ ਦੇ ਗਲਾਸ ਵਿੱਚੋਂ ਚੁਸਕੀਆਂ ਭਰਦੇ ਹੋਏ ਆਪਣੀ ਸ਼ਾਮ ਨੂੰ ਮੁਕੰਮਲ ਕਰ ਸਕਦੇ ਹੋਂ।
ਡਾਈਨਿੰਗ ਲਾਊਂਜ
ਸੇਕੋਇਆ ਟਰੀ ਦੇ ਕੈਜ਼ੂਅਲ ਡਾਈਨਿੰਗ ਲਾਊਂਂਜ ਵਿੱਚ ਕਦੇ ਵੀ ਆਪਣੇ ਦੋਸਤਾਂ ਨਾਲ ਕੌਫੀ ਲਈ ਆ ਸਕਦੇ ਹੋਂ ਜਾਂ ਸਰਪਰਾਈਜ਼ ਬਰਥਡੇਅ ਪਾਰਟੀ ਦਾ ਆਯੋਜਨ ਵੀ ਕਰ ਸਕਦੇ ਹੋਂ।
ਲਿਪਤ
ਆਪਣੇ ਮਨੋਰੰਜਨ ਦੇ ਮਿਆਰ ਨੂੰ ਵਧਾਓ
ਗੇਮਜ਼ ਰੂਮ ਵਿੱਚ ਦੋਸਤਾਨਾ ਮੁਕਾਬਲਿਆਂ ਰਾਹੀਂ ਜਿੰ਼ਦਗੀ ਦਾ ਆਨੰਦ ਮਾਣੋ, ਬਿੱਗ ਗੇਮ ਵੇਖੋ, ਜਾਂ ਫਿਰ ਗੌਲਫ ਸਿਮੂਲੇਟਰ ਰੂਮ ਵਿੱਚ ਆਪਣੀ ਗੌਲਫ ਦੇ ਹੁਨਰ ਨੂੰ ਹੋਰ ਨਿਖਾਰੋ। ਕਈ ਤਰ੍ਹਾਂ ਦੀਆਂ ਵਸਤਾਂ ਨਾਲ ਤੁਹਾਨੂੰ ਇੱਥੇ ਕਦੇ ਨਾ ਮੁੱਕਣ ਵਾਲਾ ਮਨੋਰੰਜਨ ਹਾਸਲ ਹੁੰਦਾ ਹੈ।
ਛੱਤ ਉੱਤੇ ਮੌਜੂਦ ਲਾਊਂਜ
ਨਿਜਤਾ ਦੇ ਅਹਿਸਾਸ ਨਾਲ ਭਰਪੂਰ ਛੱਤ ਉੱਤੇ ਮੌਜੂਦ ਲਾਊਂਜ ਉੱਤੇ ਤੁਸੀਂ ਸੂਰਜ ਛਿਪਣ ਦੇ ਬੇਸ਼ਕੀਮਤੀ ਨਜ਼ਾਰੇ ਦਾ ਅਹਿਸਾਸ ਹਾਸਲ ਕਰ ਸਕਦੇ ਹੋਂ ਜਿੱਥੇ ਬੜੇ ਹੀ ਸਟਾਈਲਿਸ਼ ਸਨ ਲਾਊਂਜਰਜ਼ ਤੇ ਫਾਇਰਪਿੱਟਸ ਤੁਹਾਡੀ ਉਡੀਕ ਕਰਦੇ ਮਿਲਣਗੇ।
ਗੇਮਜ਼ ਰੂਮ
ਇੱਕ ਦੂਜੇ ਨੂੰ ਪੂਲ, ਡਾਰਟਸ, ਫੁੱਟਬਾਲ ਤੇ ਕਈ ਹੋਰਨਾ ਗੇਮਜ਼ ਨਾਲ ਇੱਕ ਦੂਜੇ ਨੂੰ ਚੁਣੌਤੀ ਦਿਓ। ਮਨੋਰੰਜਨ ਨਾਲ ਭਰੇ ਗੇਮਜ਼ ਰੂਮ ਵਿੱਚ ਮਿਨੀ ਬਾਰ, ਪਲੱਸ ਸੀਟਿੰਗ ਏਰੀਆ ਤੇ ਵੱਡੀ ਸਕਰੀਨ ਵਾਲਾ ਟੀਵੀ ਹੈ।
ਗੌਲਫ ਸਿਮੂਲੇਟਰ
ਸੇਕੋਇਆ ਕਲੱਬ ਦੇ ਪ੍ਰੀਮੀਅਮ ਗੌਲਫ ਸਿਮੂਲੇਟਰ, ਜੋ ਕਿ ਸਰ੍ਹੀ ਵਿੱਚ ਆਪਣੀ ਕਿਸਮ ਦਾ ਪਹਿਲਾ ਹੈ, ਨਾਲ ਤੁਸੀਂ ਸਾਰਾ ਸਾਲ ਆਪਣੀ ਖੇਡ ਵਿੱਚ ਸੁਧਾਰ ਕਰ ਸਕਦੇ ਹੋਂ।
ਮੁਕੰਮਲ
ਉਤਪਾਦਕਤਾ ਉੱਤੇ ਕੇਂਦਰਿਤ ਥਾਂਵਾਂ
ਆਪਣੀ ਸਾਂਝੀ ਕੰਮ ਕਰਨ ਵਾਲੀ ਥਾਂ ਉੱਤੇ ਤੁਸੀਂ ਕਿਸੇ ਨਾਲ ਰਲ ਕੇ ਆਪਣੇ ਅਗਲੇ ਕਮਾਲ ਦੇ ਆਈਡੀਆ ਨੂੰ ਮੁਕੰਮਲ ਕਰ ਸਕਦੇ ਹੋਂ। ਆਪਣੀ ਪ੍ਰਾਈਵੇਸੀ ਤੇ ਸਿਰਜਣਾਤਮਕਤਾ ਨਾਲ ਸਮਝੌਤਾ ਕੀਤੇ ਬਿਨਾਂ ਤੁਹਾਨੂੰ ਸਟਾਈਲਿਸ਼ ਤੇ ਕਾਰਗਰ ਵਰਕਸਟੇਸ਼ਨਜ਼ ਉੱਤੇ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਕਰਨ ਦੀ ਖੁੱਲ੍ਹ ਮਿਲਦੀ ਹੈ। ਸਮਰਪਿਤ ਬਾਈਕ ਵਰਕਸ਼ਾਪ ਵਿੱਚ ਆਪਣੀ ਬਾਈਕ ਨੂੰ ਮੇਨਟੇਨ ਰੱਖਦੇ ਹੋਏ ਅੱਗੇ ਵੱਧਦੇ ਰਹੋ।
ਸਾਂਝੀ ਕੰਮ ਵਾਲੀ ਥਾਂ
ਤੁਹਾਡੀ ਪ੍ਰਾਈਵੇਟ ਥਾਂ ਤੋਂ ਪਰ੍ਹੇ, ਇਕਾਗਰਚਿਤ ਕੰਮ ਲਈ ਤਿਆਰ ਕੀਤੇ ਗਏ ਸਪੈਸ਼ਲ ਏਰੀਆ ਤੇ ਸਾਂਝੀ ਗੱਲਬਾਤ ਲਈ ਬਣਾਈ ਗਈ ਥਾਂ ਉੱਤੇ ਤੁਸੀਂ ਵਰਕ ਫਰੌਮ ਹੋਮ ਦਾ ਅਹਿਸਾਸ ਲੈ ਸਕਦੇ ਹੋਂ।
ਬਾਈਕ ਵਰਕਸ਼ਾਪ
ਆਪਣੀ ਬਾਈਕ ਨੂੰ ਠੀਕ ਕਰਨ ਲਈ ਥਾਂ ਹੋਵੇ ਜਾਂ ਫਿਰ ਆਪਣੇ ਨਵੇਂ ਟੂ-ਵ੍ਹੀਲਰ ਵਿੱਚ ਹੋਰ ਵ੍ਹੀਲ ਲਾਉਣੇ ਹੋਣ, ਬਾਈਕ ਵਰਕਸ਼ਾਪ ਕਿਸੇ ਵੀ ਸਾਈਕਲਿਸਟ ਦੇ ਸੁਪਨੇ ਨੂੰ ਸਾਕਾਰ ਕਰਨ ਵਾਲੀ ਥਾਂ ਹੈ ਜਿੱਥੇ ਰੋਜ਼ਾਨਾ ਸਫਰ ਕਰਨ ਵਾਲੇ ਤੇ ਵੀਕੈਂਡ ਉੱਤੇ ਆਪਣੀ ਬਾਈਕ ਦਾ ਆਨੰਦ ਮਾਨਣ ਵਾਲੇ ਆਪਣੀ ਬਾਈਕ ਦਾ ਧਿਆਨ ਰੱਖ ਸਕਦੇ ਹਨ।
ਕਲਟੀਵੇਟ
ਰੋਜ਼ਾਨਾ ਬਿਹਤਰੀਨ ਦਾ ਆਨੰਦ ਮਾਣੋ
ਕਮਿਊਨਿਟੀ ਗਾਰਡਨ ਦੀ ਤਾਜ਼ਗੀ ਵਿੱਚ ਖੁੱਲ੍ਹ ਕੇ ਸਾਹ ਲਵੋ, ਖੇਡਣ ਵਾਲੇ ਏਰੀਆ ਵਿੱਚ ਬੱਚਿਆਂ ਦੇ ਹਾਸੇ ਨੂੰ ਮਾਣੋ ਜਾਂ ਗੈਸਟ ਸੁਈਟ ਵਿੱਚ ਰਹਿੰਦਿਆਂ ਆਪਣੇ ਦੋਸਤਾਂ ਤੇ ਪਰਿਵਾਰਕ ਮੈਂਬਰਾਂ ਦਾ ਨਿੱਘਾ ਸਵਾਗਤ ਕਰੋ।
ਆਊਟਡੋਰ ਟੈਰੇਸ ਤੇ ਕਮਿਊਨਿਟੀ ਗਾਰਡਨ
ਕਮਿਊਨਿਟੀ ਗਾਰਡਨ ਦੇ ਨਾਲ ਬੇਹੱਦ ਖੂਬਸੂਰਤ ਆਊਟਡੋਰ ਟੈਰੇਸ ਉੱਤੇ ਤੁਸੀਂ ਕੁਦਰਤ ਦੇ ਹਸੀਨ ਨਜ਼ਾਰਿਆਂ ਨਾਲ ਇੱਕਮਿੱਕ ਹੋ ਸਕਦੇ ਹੋਂ।
ਕਾਇਆਕਲਪ
ਪੁਨਰਜੀਵਤ ਹੋ ਜਾਵੋ ਤੇ ਖੁੱਲ੍ਹ ਕੇ ਸਾਹ ਲਵੋ
ਸੇਕੋਇਆ ਕਲੱਬ ਸਪਾ ਵਿੱਚ ਦਾਖਲ ਹੋ ਕੇ ਆਪਣੀ ਰੋਜ਼ਾਨਾ ਜਿ਼ੰਦਗੀ ਵਿੱਚ ਨਵੀਂ ਰੂਹ ਫੂਕੋ। ਦੁਨੀਆਂ ਦੇ ਸੱਭ ਤੋਂ ਕਮਾਲ ਦੇ ਹੋਟਲਾਂ ਤੋਂ ਪ੍ਰੇਰਿਤ ਸੌਨਾ, ਸਟੀਮ ਰੂਮ ਤੇ ਸ਼ਾਵਰਜ਼ ਖਾਸ ਤੌਰ ਉੱਤੇ ਸੇਕੋਇਆ ਵਾਸੀਆਂ ਲਈ ਉਪਲਬਧ ਹਨ, ਜਿੱਥੇ ਤੁਸੀਂ ਦਿਨ ਭਰ ਦੀ ਥਕਾਨ ਉਤਾਰ ਸਕਦੇ ਹੋਂ।
ਦ ਸਪਾ
ਲੰਮੇਂ ਦਿਨ ਦੇ ਅੰਤ ਵਿੱਚ ਇਸ ਸਪਾ ਵਿੱਚ ਆ ਕੇ ਆਰਾਮ ਕਰੋ ਤੇ ਤਰੋ ਤਾਜ਼ਾ ਹੋ ਜਾਵੋ। ਇਹ ਸਪਾ ਤੁਹਾਨੂੰ ਹਮੇਸ਼ਾਂ ਤਿਆਰ ਤੇ ਤੁਹਾਡੀ ਉਡੀਕ ਕਰਦਾ ਮਿਲੇਗਾ।
ਮਜ਼ਬੂਤੀ
ਸ਼ਰੀਰ ਤੇ ਮਨ ਦੀ ਬਿਹਤਰੀ ਲਈ
ਸੇਕੋਇਆ ਵਿੱਚ ਤੁਹਾਡੇ ਘਰ ਵਿੱਚ ਆਲ੍ਹਾ ਦਰਜੇ ਦਾ ਕਸਰਤ ਕਰਨ ਵਾਲਾ ਇਕਿਉਪਮੈਂਟ, ਕਾਰਡੀਓ ਮਸ਼ੀਨਾਂ ਤੇ ਬਾਕਸਿੰਗ ਫੈਸਿਲਿਟੀ ਦੇ ਨਾਲ ਨਾਲ ਸਮਰਪਿਤ ਯੋਗਾ ਸਟੂਡੀਓ ਵੀ ਮਿਲੇਗਾ, ਜੋ ਕਿ ਤੁਹਾਨੂੰ ਆਪਣੇ ਪ੍ਰਤੀ ਤੰਦਰੁਸਤ ਰਹਿਣ ਦੇ ਕੀਤੇ ਵਾਅਦੇ ਨੂੰ ਹੋਰ ਪੱਕਾ ਕਰਨ ਲਈ ਥਾਂ ਦੇ ਨਾਲ ਨਾਲ ਸੰਦ ਵੀ ਮੁਹੱਈਆ ਕਰਾਵੇਗਾ।
ਯੋਗਾ ਸਟੂਡੀਓ
ਸਮਰਪਿਤ ਥਾਂ ਉੱਤੇ ਤੁਸੀਂ ਸ਼ਰੀਰ ਨੂੰ ਸਟਰੈਚ ਕਰ ਸਕਦੇ ਹੋਂ, ਤਣਾਅ ਨੂੰ ਦੂਰ ਭਜਾ ਸਕਦੇ ਹੋਂ ਤੇ ਆਪਣੇ ਸਾਹ ਉੱਤੇ ਹੋਰ ਧਿਆਨ ਕੇਂਦਰਿਤ ਕਰ ਸਕਦੇ ਹੋਂ।
ਫਿੱਟਨੈੱਸ ਸੈਂਟਰ
ਤੁਹਾਨੂੰ ਆਪਣੇ ਫਿੱਟਨੈੱਸ ਸਬੰਧੀ ਟੀਚਿਆਂ ਨੂੰ ਪੂਰਾ ਕਰਨ ਲਈ ਇਮਾਰਤ ਛੱਡ ਕੇ ਕਿਤੇ ਹੋਰ ਜਾਣ ਦੀ ਲੋੜ ਨਹੀਂ ਪਵੇਗੀ। ਸੇਕੋਇਆ ਦੀ ਪੂਰੀ ਤਰ੍ਹਾਂ ਸਾਜ਼ੋ ਸਮਾਨ ਨਾਲ ਲੈਸ ਫੈਸਿਲਿਟੀ ਤੁਹਾਨੂੰ ਐਕਟਿਵ ਤੇ ਸਿਹਤਮੰਦ ਰੱਖਣ ਲਈ ਉਹ ਸੱਭ ਮੁਹੱਈਆ ਕਰਵਾਉਂਦੀ ਹੈ ਜੋ ਤੁਹਾਨੂੰ ਚਾਹੀਦਾ ਹੈ।
ਸਹੂਲਤਾਂ
ਸਮੁੱਚੀ ਵੈੱਲਨੈੱਸ ਲਈ ਸਾਰੀਆਂ ਸੁੱਖ ਸਹੂਲਤਾਂ
ਪਾਰਕੇਡ1
- ਗਾਲਫ ਸਿਮ੍ਯੁਲੇਟਰ
- ਬਾਈਕ ਵਰਕਸ਼ਾਪ
ਲੈਵਲ2
- ਸਾਂਝੀ ਕੰਮ ਵਾਲੀ ਥਾਂ
- ਮਹਿਮਾਨ ਕਮਰਾ
ਲੈਵਲ5
- ਖਾਣ-ਪੀਣ ਦੀ ਲਾਉੰਜ
- ਬਾਹਰੀ ਵੇਹੜਾ
ਲੈਵਲ9
- ਤੰਦਰੁਸਤੀ ਕੇਂਦਰ 01
- ਦ ਸਪਾ 02
- ਯੋਗਾ ਸਟੂਡੀਓ 03
- ਐਕਤਿਆਤਮਕ ਖਾਣ-ਪੀਣ ਦਾ ਕਮਰਾ 04
- ਖੇਡ ਦਾ ਕਮਰਾ 05
- ਕਮਿਊਨਿਟੀ ਗਾਰਡਨ 06
- ਬੱਚਿਆਂ ਲਈ ਖੇਡ ਦਾ ਮੈਦਾਨ 07
- ਬਾਹਰੀ ਖਾਣ-ਪੀਣ ਦੀ ਛੱਤ 08
ਲੈਵਲ36
- ਛੱਤ ਉੱਪਰ ਦੀ ਲਾਉੰਜ
Level 09
Artist renditions, including any furniture, features, finishings and fixtures depicted therein or in any other marketing materials, are for illustration purposes only and subject to change. All renderings and pictures included in marketing materials are draft conceptual drawings and/or artistic impressions which may not be accurate. The developer reserves the right to make changes and modifications to the information contained herein at any time.