Sequoia West Village

ਸਰੀ ਦੇ ਪੱਛਮੀ ਗਾਂਵ ਵਿੱਚ ਕਿਉਰੇਟਿਡ ਜੀਵਨ

Discovery Centre is Now Closed

ਸ਼ਹਿਰੀ ਸੰਤੁਲਨ ਦਾ ਨਵਾਂ ਪ੍ਰਤੀਕ

ਸਰ੍ਹੀ ਦੇ ਵੈਸਟ ਵਿਲੇਜ ਇਲਾਕੇ ਵਿੱਚ ਸੇਕੋਇਆ ਦਾ ਵਿਲੱਖਣ ਪਸਾਰ ਵੇਖਣ ਵਾਲਾ ਹੈ। ਇੱਥੇ ਬਹੁਤ ਹੀ ਖੂਬਸੂਰਤ 1, 2 ਤੇ 3 ਬੈੱਡਰੂਮ ਵਾਲੀਆਂ ਪਾਰਕ ਸਾਈਡ ਰਿਹਾਇਸ਼ਾਂ ਬਣਾਈਆਂ ਗਈਆਂ ਹਨ।ਸੇਕੋਇਆ ਸੰਪਤੀ ਦੇ ਲਾਸਾਨੀ ਰੁੱਖ ਨੂੰ ਕਲਾਵੇ ਵਿੱਚ ਲੈਂਦਿਆਂ ਹੋਇਆਂ ਇਹ ਇਮਾਰਤ ਸ਼ਹਿਰ ਦੀਆਂ ਗਗਨਚੁੰਬੀ ਇਮਾਰਤਾਂ ਵਿੱਚੋਂ ਬਿਹਤਰੀਨ ਕਾਰੀਗਰੀ ਦਾ ਵਿਲੱਖਣ ਨਮੂਨਾ ਪੇਸ਼ ਕਰਦੀ ਹੈ। ਕੁਦਰਤ ਦੀ ਗੋਦ ਵਿੱਚ ਵੱਸੇ ਕਾਰੀਗਰੀ ਦੇ ਇਸ ਨਾਯਾਬ ਨਮੂਨੇ ਨੂੰ ਸੇਕੋਇਆ ਰੁੱਖ ਦੇ ਦੁਆਲੇ ਤਿਆਰ ਕਰਵਾਇਆ ਗਿਆ ਹੈ, ਜਿਸ ਕਾਰਨ ਸ਼ਹਿਰ ਦੀਆਂ ਗਗਨਚੁੰਬੀ ਇਮਾਰਤਾਂ ਵਿੱਚ ਇਸ ਦੀ ਵੱਖਰੀ ਪਛਾਣ ਵੇਖਣ ਵਾਲੀ ਹੈ।

Sequoia West Village
Bronze Half Circle Graphic
Sequoia West Village
White Half Circle Graphic
Black Half Circle Graphic

ਲੋਕੇਸ਼ਨ

ਸਰ੍ਹੀ ਦਾ ਸੱਭ ਤੋਂ ਸ਼ਾਨਾਮੱਤਾ ਪਤਾ

ਸਰ੍ਹੀ ਦਾ ਵੈਸਟ ਵਿਲੇਜ : ਬਹੁਤ ਹੀ ਖੂਬਸੂਰਤ ਆਲਾ-ਦੁਆਲਾ, ਜਿਸ ਨੂੰ ਬਹੁਤ ਹੀ ਸੋਚਸਮਝ ਕੇ ਚੁਣਿਆ ਗਿਆ ਹੈ ਤੇ ਜਿਸ ਨੂੰ ਜਿੰ਼ਦਗੀ ਦੀਆਂ ਸਹੂਲਤਾਂ ਤੇ ਆਰਾਮ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤਾ ਗਿਆ ਹੈ। ਇਹ ਸਰ੍ਹੀ ਦਾ ਸੱਭ ਤੋਂ ਸ਼ਾਨਾਮੱਤਾ ਪਤਾ ਹੈ। ਇੱਥੇ ਸਕਾਇ ਟ੍ਰੇਨ ਹੈ, ਖੂਬਸੂਰਤ ਪਾਰਕ, ਸ਼ਾਪਿੰਗ ਮਾਲ, ਰੈਸਟੋਰੈਂਟ ਤੇ ਮਿਆਰੀ ਸਕੂਲ ਹਨ। ਸੇਕੋਇਆ ਨੂੰ ਬਹੁਤ ਹੀ ਸੋਚ ਵਿਚਾਰ ਤੋਂ ਬਾਅਦ ਚੁਣਿਆ ਗਿਆ ਹੈ ਤਾਂ ਕਿ ਤੁਸੀਂ ਸ਼ਾਹਾਨਾ ਜਿ਼ੰਦਗੀ ਤੇ ਬਿਹਤਰੀਨ ਸਹੂਲਤਾਂ ਦਾ ਆਨੰਦ ਮਾਣ ਸਕੋਂ।

Sequoia West Village

ਡਿਜ਼ਾਈਨ

ਕੁਦਰਤੀ ਨਾਯਾਬ ਡਿਜ਼ਾਈਨ

ਇੱਥੇ ਖੂਬਸੂਰਤੀ ਤੇ ਨਜ਼ਾਕਤ ਦਾ ਸੁੰਦਰ ਸੁਮੇਲ ਵੇਖਣ ਵਾਲਾ ਹੈ। ਬਹੁਤ ਹੀ ਆਧੁਨਿਕ ਤੇ ਸੋਚ ਸਮਝ ਕੇ ਤਿਆਰ ਕੀਤੇ ਗਏ ਇੰਟੀਰੀਅਰਜ਼ ਨਾਲ ਆਪਣੀ ਵੱਖਰੀ ਪਛਾਣ ਛੱਡਣ ਵਾਲੇ ਐਕਸੀਟੀਰੀਅਰ ਦੀ ਖੂਬਸੂਰਤੀ ਹੋਰ ਵੱਧਦੀ ਹੈ। ਇਸ ਨਾਲ ਘਰਾਂ ਨੂੰ ਵੇਖੀ ਜਾਣ ਦੀ ਲਲਕ ਪੈਦਾ ਹੁੰਦੀ ਹੈ। ਇੱਥੇ ਹਰ ਘਰ ਦੀ ਖਿੜਕੀ ਵਿੱਚੋਂ ਬੇਸ਼ਕੀਮਤੀ ਨਜ਼ਾਰਿਆਂ ਦੇ ਦਰਸ਼ਨ ਹੁੰਦੇ ਹਨ।

Sequoia West Village

ਸੇਕੋਇਆ ਕਲੱਬ

ਤੁਹਾਡੇ ਘਰ ਦੇ ਆਲੀਸ਼ਾਨ ਇੰਟੀਰੀਅਰਜ਼ ਤੋਂ ਇਲਾਵਾ ਸੇਕੋਇਆ ਵਿਖੇ ਤੁਹਾਨੂੰ ਪ੍ਰਾਈਵੇਟ ਸੇਕੋਇਆ ਕਲੱਬ ਦੀ ਮੈਂਬਰਸਿ਼ੱਪ ਵੀ ਮਿਲੇਗੀ, ਜਿੱਥੇ 20,000 ਸਕੁਏਅਰ ਫੁੱਟ ਵਿੱਚ ਰਿਜ਼ਾਰਟ ਤੋਂ ਪ੍ਰੇਰਿਤ ਸਹੂਲਤਾਂ ਤੁਹਾਡਾ ਇੰਤਜ਼ਾਰ ਕਰ ਰਹੀਆਂ ਹਨ। ਹਰ ਘਰ ਹਰ ਥਾਂ ਨੂੰ ਇਸ ਤਰ੍ਹਾਂ ਤਿਆਰ ਕੀਤਾ ਗਿਆ ਹੈ ਜਿਸ ਨਾਲ ਰੈਜ਼ੀਡੈਂਟਸ ਨੂੰ ਆਰਾਮ, ਸ਼ਾਂਤੀ, ਸਿਰਜਣਾਤਮਕਤਾ ਤੇ ਮਨੋਰੰਜਨ ਦਾ ਤਜ਼ਰਬਾ ਹਾਸਲ ਹੋਵੇਗਾ।

Sequoia West Village

ਟੀਮ

ਸੇਕੋਇਆ ਨੂੰ ਮਸ਼ਹੂਰ ਡਿਵੈਲਪਰ ਐਮਐਲ ਐਂਪੋਰੀਓ ਤੇ ਉਨ੍ਹਾਂ ਦੇ ਭਾਈਵਾਲਾਂ ਵੱਲੋਂ ਤਿਆਰ ਕੀਤਾ ਗਿਆ ਹੈ। ਕ੍ਰਿਸਟੀਨਾ ਓਬਰਟੀ, ਡੀਐਫ ਆਰਕੀਟੈਕਚਰ, ਬ੍ਰਾਸਫੀਲਡ ਬਿਲਡਰਜ਼ ਤੇ ਪ੍ਰਾਈਮਾ ਮਾਰਕੀਟਿੰਗ ਵੱਲੋਂ ਐਮਐਲ ਐਂਪੋਰੀਓ ਨਾਲ ਰਲ ਕੇ ਸੇਕੋਇਆ ਵਰਗੇ ਆਈਡੀਆ ਨੂੰ ਹਕੀਕੀ ਰੂਪ ਦਿੱਤਾ ਗਿਆ, ਇਸ ਦਾ ਡਿਜ਼ਾਈਨ ਤਿਆਰ ਕੀਤਾ ਗਿਆ ਤੇ ਇਨ੍ਹਾਂ ਵਿਲੱਖਣ ਘਰਾਂ ਦਾ ਨਿਰਮਾਣ ਕੀਤਾ ਗਿਆ।