ਆਰਕੀਟੈਕਚਰ
ਕਮਾਲ
ਦੇ ਡਿਜ਼ਾਈਨ
ਤੇ ਕੁਦਰਤ
ਵਿੱਚ ਪਿਰੋਏ
ਐਕਸਟੀਰੀਅਰ
ਦਾ ਸੁਮੇਲ
ਐਕਸਟੀਰੀਅਰ
ਕਮਾਲ ਦੀ ਆਰਕੀਟੈਕਚਰਲ ਕਾਰੀਗਰੀ ਸੇਕੋਇਆ ਟਰੀ ਨੂੰ ਦੂਰੋਂ ਹੀ ਹਾਈਲਾਈਟ ਕਰਦੀ ਹੈ ਜਦਕਿ ਇਸਦੇ ਬਾਹਰੀ ਮੈਟਲ ਪੈਨਲ ਸੂਰਜ ਦੀ ਖੂਬਸੂਰਤੀ ਦੇ ਝਲਕਾਰੇ ਮਾਰਦੇ ਹੋਏ ਹਰ ਲੰਘਣ ਵਾਲੇ ਦੀ ਅੱਖ ਨੂੰ ਆਕਰਸਿ਼ਤ ਕਰਦੇ ਹਨ।
ਸਰ੍ਹੀ ਦੀਆਂ ਗਗਨਚੁੰਬੀ ਇਮਾਰਤਾਂ ਵਿੱਚ ਕੁਦਰਤੀ ਨਜ਼ਾਰਿਆਂ ਨਾਲ ਗੜੁੱਚ ਲਾਸਾਨੀ ਹਾਜ਼ਰੀ।
ਐਂਟਰੈਂਸ
ਇੱਥੇ ਦਾਖਲ ਹੁੰਦੇ ਸਮੇਂ ਛੱਤ ਉੱਤੇ ਕੀਤੀ ਗਈ ਅੱਵਲ ਦਰਜੇ ਦੀ ਕਾਰੀਗਰੀ ਇਮਾਰਤ ਦੀ ਖੂਬਸੂਰਤੀ ਦੇ ਸ਼ੁਰੂ ਤੋਂ ਹੀ ਦਰਸ਼ਨ ਕਰਵਾ ਦਿੰਦੀ ਹੈ ਤੇ ਇੱਥੋਂ ਦਾ ਬੇਹੱਦ ਖੂੁੁਬਸੂਰਤ ਲੈਂਡਸਕੇਪ ਸੇਕੋਇਆ ਵਿੱਚ ਰਹਿਣ ਦੇ ਤਜਰਬੇ ਦਾ ਅਹਿਸਾਸ ਕਰਵਾ ਦਿੰਦਾ ਹੈ।
ਸਾਈਟ
ਸ਼ਾਨਾਮੱਤੇ ਪਤੇ ਉੱਤੇ ਢੁਕਵੀਂ ਬਿਲਡਿੰਗ
ਰਹਿਣੀ ਦਾ ਵਿਲੱਖਣ ਮਿਆਰ ਤੇ ਕੁਦਰਤੀ ਨਜ਼ਾਰਿਆਂ ਦੇ ਮੇਲ ਤਾਂ ਅਜੇ ਸਿਰਫ ਸ਼ੁਰੂਆਤ ਹਨ। ਨੌਰਥਵੈਸਟ ਕਾਰਨਰ ਉੱਤੇ ਟਾਵਰ ਦੀ ਪ੍ਰਾਈਮ ਲੋਕੇਸ਼ਨ ਕਾਰਨ ਟਾਵਰ ਵਿੱਚ ਰਹਿਣ ਵਾਲਿਆਂ ਨੂੰ ਪਹਾੜਾਂ ਤੇ ਪਾਣੀਆਂ ਦੇ ਹਸੀਨ ਕੁਦਰਤੀ ਨਜ਼ਾਰਿਆਂ ਦਾ ਬੇਰੋਕਟੋਕ ਆਨੰਦ ਮਾਨਣ ਦਾ ਮੋਕਾ ਵੀ ਮਿਲਦਾ ਰਹੇਗਾ।