ਪੱਸ਼ਚਿਮੀ ਗਾਂਵ ਪਾਰਕ ਤੱਕ ਇੱਕ ਮਿੰਟ ਦੀ ਦੂਰੀ 'ਤੇ
ਲੋਕੇਸ਼ਨ
ਅਰਬਨ
ਕੁਨੈਕਸ਼ਨ
ਦਾ
ਸ਼ਾਂਤੀ
ਨਾਲ
ਮੇਲ
City
Hall
KPU
Civic
Plaza &
Library
Surrey
Central
Station
SFU
Surrey
Central
City
City Hall
KPU
Civic
Plaza &
Library
Surrey Central
Station
SFU
Surrey Central
City
ਸਹੂਲਤਾਂ
ਸੇਕੋਇਆ ਸ਼ਹਿਰੀ ਰਹਿਣੀ-ਸਹਿਣੀ ਦੀ ਬਿਹਤਰੀਨ ਮਿਸਾਲ ਪੇਸ਼ ਕਰਨ ਦੇ ਨਾਲ ਨਾਲ ਤੁਹਾਡੇ ਘਰ ਦੀ ਦਹਿਲੀਜ਼ ਉੱਤੇ ਹਰ ਸਹੂਲਤ ਲਿਆ ਰੱਖਦਾ ਹੈ।
ਸਕਾਈਟ੍ਰੇਨ ਤੱਕ ਇੱਕ ਮਿੰਟ ਦੀ ਦੂਰੀ 'ਤੇ
ਕੁਾਂਟਲੇਨ ਪਾਰਕ ਸੈਕੰਡਰੀ ਸਕੂਲ ਅਤੇ ਰਾਯਲ ਕੁਆਂਟਲੇਨ ਪਾਰਕ ਤੱਕ ਇੱਕ ਮਿੰਟ ਦੀ ਦੂਰੀ 'ਤੇ
ਐਸਐਫ਼ਯੂ ਅਤੇ ਸਰੀ ਸੈਂਟਰਲ ਸਿਟੀ ਤੱਕ ਇੱਕ ਮਿੰਟ ਦੀ ਦੂਰੀ 'ਤੇ
ਵੈਸਟ ਵਿਲੇਜ
ਸਰ੍ਹੀ ਦਾ ਸੱਭ ਤੋਂ ਸ਼ਾਨਾਮੱਤਾ ਪਤਾ
ਅੰਦਰੂਨੀ ਤੌਰ ਉੱਤੇ ਇੱਕ ਦੂਜੇ ਨਾਲ ਜੁੜਿਆ
ਸਰ੍ਹੀ ਦੇ ਇਸ ਵੈਸਟ ਵਿਲੇਜ ਦੀ ਸ਼ਾਂਤੀ ਸ਼ਹਿਰੀ ਰਹਿਣੀ ਸਹਿਣੀ ਦੇ ਬਹੁਤ ਨੇੜੇ ਹੈ। ਨੇੜੇ ਹੀ ਤੇਜ਼ੀ ਨਾਲ ਚੱਲਣ ਵਾਲੀ ਟਰਾਂਜਿ਼ਟ ਵੈਨਕੂਵਰ ਤੇ ਨੇੜਲੀਆਂ ਕਮਿਊਨਿਟੀਜ਼ ਨਾਲ ਇਸ ਨੂੰ ਜੋੜਦੀ ਹੈ।
ਗ੍ਰੀਨਵੇਅਜ਼ ਤੱਕ ਪਹੁੰਚ
104ਥ ਸਟਰੀਟ ਦੀ ਨਵੀਂ ਬਾਈਕ ਲੇਨ ਨੇੜਲੇ ਬਹੁਤ ਸਾਰੇ ਪਾਰਕਾਂ ਤੱਕ ਕਮਾਲ ਦੀ ਬਾਈਕ ਰਾਈਡ ਮੁਹੱਈਆ ਕਰਵਾਉਂਦੀ ਹੈ।ਸ਼ਹਿਰ ਦੇ 100 ਕਿਲੋਮੀਟਰ ਤੋਂ ਵੀ ਵੱਧ ਕੁਦਰਤੀ ਟਰੇਲਜ਼ ਦੇ ਨੈੱਟਵਰਕ ਉੱਤੇ ਮਹਿੰਗੇ ਪੈਡੈਸਟਰੀਅਨ ਬੁਲੇਵਾਰਡ ਰਾਹੀਂ ਤੁਸੀਂ ਸੇਫ ਤੇ ਕੁਦਰਤੀ ਨਜ਼ਾਰਿਆਂ ਨਾਲ ਭਰੀ ਸੈਰ ਦਾ ਆਨੰਦ ਲੈ ਸਕਦੇ ਹੋਂ।
ਸ਼ਹਿਰੀ ਨਖ਼ਲਿਸਤਾਨ
ਆਪਣੇ ਘਰ ਦੇ ਦਾਖਲੇ ਉੱਤੇ ਇੱਕ ਏਕੜ ਵਿੱਚ ਫੈਲੇ ਪਾਰਕ ਵਿੱਚ ਤੁਸੀਂ ਤਾਜ਼ੀ ਹਵਾ ਦੇ ਨਾਲ ਨਾਲ ਘਰ ਦੀਆਂ ਬਰੂਹਾਂ ਉੱਤੇ ਕੁਦਰਤੀ ਨਜ਼ਾਰਿਆਂ ਦਾ ਲੁਤਫ ਵੀ ਉਠਾ ਸਕਦੇ ਹੋਂ।
ਕਲਨਰੀ ਵੇਰਾਇਟੀ
ਵੈਸਟ ਵਿਲੇਜ ਵਿੱਚ ਤਰ੍ਹਾਂ ਤਰ੍ਹਾਂ ਦੇ ਵਿਲੱਖਣ ਖਾਣਿਆਂ ਦੇ ਪ੍ਰਬੰਧ ਵੀ ਹਨ, ਜਿਨ੍ਹਾਂ ਨਾਲ ਰੈਸਟੋਰੈਂਟਸ ਹਮੇਸ਼ਾਂ ਹਰ ਮੌਕੇ ਲਈ ਤਿਆਰ ਰਹਿੰਦੇ ਹਨ ਇੱਥੇ ਕ੍ਰਾਫਟ ਬ੍ਰਿਊਅਰੀ ਵੀ ਮਿਲਦੀ ਹੈ। ਤੁਹਾਨੂੰ ਥੋੜ੍ਹੀ-ਥੋੜ੍ਹੀ ਦੂਰੀ ਉੱਤੇ ਹੀ ਖਾਣ-ਪੀਣ ਦੀਆਂ ਵੰਨ-ਸੁਵੰਨੀਆਂ ਚੀਜ਼ਾਂ ਮਿਲ ਜਾਂਦੀਆਂ ਹਨ।
ਅਕਾਦਮਿਕ ਸਹੂਲਤਾਂ
ਸ਼ਹਿਰ ਦੇ ਮੰਨੇ-ਪ੍ਰਮੰਨੇ ਸਕੂਲਾਂ ਤੋਂ ਲੈ ਕੇ ਦੁਨੀਆਂ ਦੀਆਂ ਬਿਹਤਰੀਨ ਯੂਨੀਵਰਸਿਟੀਜ਼ ਤੱਕ ਇਸ ਥਾਂ ਉੱਤੇ ਸੱਭ ਕੁੱਝ ਮੌਜੂਦ ਹੈ ਤੇ ਇੱਥੇ ਜਿ਼ੰਦਗੀਆਂ ਨੂੰ ਨਾ ਸਿਰਫ ਆਕਾਰ ਦਿੱਤਾ ਜਾਂਦਾ ਹੈ ਸਗੋਂ ਭਵਿੱਖ ਵੀ ਸੰਵਾਰੇ ਜਾਂਦੇ ਹਨ।
ਪਾਲਣ ਪੋਸ਼ਣ ਤੇ ਵਿਕਾਸ
ਸੇਕੋਇਆ ਵਿਖੇ ਮੌਜੂਦ ਡੇਅਕੇਅਰ ਮਾਪਿਆਂ ਲਈ ਵੱਡੀ ਸਹੂਲਤ ਦਾ ਜ਼ਰੀਆ ਹੈ ਕਿਉਂਕਿ ਇੱਥੇ ਉਹ ਆਪਣੇ ਬੱਚਿਆਂ ਨੂੰ ਬਿਨਾਂ ਕਿਸੇ ਗੱਡੀ ਦੇ ਛੱਡ ਵੀ ਸਕਦੇ ਹਨ ਤੇ ਲਿਆ ਵੀ ਸਕਦੇ ਹਨ।
ਭਵਿੱਖ
ਸਾਂਝੇ ਭਵਿੱਖ ਵਿੱਚ ਨਿਵੇਸ਼
ਬ੍ਰਿਟਿਸ਼ ਕੋਲੰਬੀਆ ਦੇ ਬਿਹਤਰੀਨ ਸ਼ਹਿਰਾਂ ਵਿੱਚ ਨਿਵੇਸ਼ ਦੀ ਜੇ ਗੱਲ ਕੀਤੀ ਜਾਵੇ ਤਾਂ ਸਰ੍ਹੀ ਇੱਕ ਅਜਿਹਾ ਨਾਂ ਹੈ ਜਿੱਥੇ ਲਗਾਤਾਰ ਵਿਕਾਸ ਹੋ ਰਿਹਾ ਹੈ ਤੇ ਨੇੜ ਭਵਿੱਖ ਵਿੱਚ ਇਸ ਦੇ ਮੱਠਾ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ।ਸਿੱਖਿਆ ਤੱਕ ਪਹੁੰਚ, ਖੁੱਲ੍ਹੀ ਡੁੱਲ੍ਹੀ ਗ੍ਰੀਨਸਪੇਸ, ਸ਼ਹਿਰੀ ਸਹੂਲਤਾਂ ਤੇ ਡਾਊਨਟਾਊਨ ਵੈਨਕੂਵਰ ਤੱਕ ਟਰਾਂਜਿ਼ਟ ਸਹੂਲਤਾਂ ਸਰ੍ਹੀ ਨੂੰ ਅਜਿਹਾ ਸ਼ਹਿਰ ਬਣਾਉਂਦੀਆਂ ਹਨ ਜਿੱਥੇ ਉਹ ਲੋਕ ਰਹਿਣਾ ਪਸੰਦ ਕਰਦੇ ਹਨ ਜਿਨ੍ਹਾਂ ਨੂੰ ਕੀਮਤ ਤੇ ਮੌਕਿਆਂ ਦੀ ਕਦਰ ਹੈ। ਇਸੇ ਲਈ ਹਰ ਮਹੀਨੇ 1000 ਨਵੇਂ ਰੈਜ਼ੀਡੈਂਟਸ ਸਰ੍ਹੀ ਸਿ਼ਫਟ ਹੋ ਰਹੇ ਹਨ ਤੇ ਹਰ ਸਾਲ 2,000 ਦੇ ਨੇੜੇ ਤੇੜੇ ਕਾਰੋਬਾਰੀ ਅਦਾਰੇ ਇੱਥੇ ਆਪਣੇ ਪੈਰ ਜਮਾ ਰਹੇ ਹਨ।