ਟੀਮ

ਨਾਯਾਬ ਨਜ਼ਰੀਏ ਤੋਂ ਪ੍ਰੇਰਿਤ ਉਸਾਰੀ ਦਾ ਜਨੂੰਨ

ਐਮਐਲ ਐਂਪੋਰੀਓ ਅਜਿਹੀ ਮੰਨੀ ਪ੍ਰਮੰਨੀ ਕੰਪਨੀ ਹੈ ਜਿਹੜੀ ਕਮਾਲ ਦੇ ਬਹੁ-ਪਰਿਵਾਰਕ ਘਰਾਂ ਨੂੰ ਤਿਆਰ ਕਰਦੀ ਹੈ। ਇਸ ਗਰੁੱਪ ਆਫ ਕੰਪਨੀਜ਼ ਵੱਲੋਂ ਘਰ ਖਰੀਦਣ ਦੇ ਤਜ਼ਰਬੇ ਨੂੰ ਸੁਖਨੁਮਾ ਅਹਿਸਾਸ ਵਿੱਚ ਬਦਲਿਆ ਜਾਂਦਾ ਹੈ ਤੇ ਇਸ ਦੇ ਨਾਲ ਹੀ ਉਸਾਰੀ, ਸੇਲਜ਼, ਮਾਰਕਿਟਿੰਗ ਤੇ ਘਰ ਤਿਆਰ ਹੋਣ ਤੋਂ ਬਾਅਦ ਦੀ ਸਾਂਭ ਸੰਭਾਲ ਰਾਹੀਂ ਡਿਵੈਲਪਮੈਂਟ ਕੀਤੀ ਜਾਂਦੀ ਹੈ।ਇਸ ਦੇ ਨਤੀਜੇ ਵਜੋਂ ਘਰ ਦੇ ਮਾਲਕ ਤੇ ਰੈਜ਼ੀਡੈਂਟਸ ਨੂੰ ਸ਼ਾਨਦਾਰ ਤਜ਼ਰਬਾ ਹਾਸਲ ਹੁੰਦਾ ਹੈ। ਸਾਂਝੇ ਤੌਰ ਉੱਤੇ ਐਮਐਲ ਐਂਪੋਰੀਓ ਕੰਪਨੀਆਂ ਨਾਯਾਬ ਨਜ਼ਰੀਆ ਡਲਿਵਰ ਕਰਦੀਆਂ ਹਨ।

ਇਸ ਵਿਰਾਸਤ ਨੂੰ ਤਿਆਰ ਕਰਨ ਦੇ ਭਾਈਵਾਲ

Sequoia West Village
ਕ੍ਰਿਸਟੀਨਾ ਓਬਰਟੀ ਇੰਟੀਰੀਅਰ ਡਿਜ਼ਾਈਨ ਇਨਕਾਰਪੋਰੇਸ਼ਨ ਵੈਨਕੂਵਰ ਦੀ ਐਵਾਰਡ ਜੇਤੂ ਇੰਟੀਰੀਅਰ ਡਿਜ਼ਾਈਨ ਫਰਮ ਹੈ ਜਿਸਦੀ ਮੁਹਾਰਤ ਸ਼ਾਹਾਨਾ ਰਿਹਾਇਸ਼ੀ ਯੂਨਿਟ ਤੇ ਕਮਰਸ਼ੀਅਲ ਡਿਜ਼ਾਈਨ ਤਿਆਰ ਕਰਨਾ ਹੈ। ਸਾਲ 2000 ਵਿੱਚ ਕਾਇਮ ਹੋਈ ਇਸ ਫਰਮ ਦਾ ਮੰਨਣਾ ਹੈ ਕਿ ਹਰੇਕ ਪੋ੍ਰਜੈਕਟ ਦੀ ਇੱਕ ਕਹਾਣੀ ਹੁੰਦੀ ਹੈ। ਕ੍ਰਿਸਟੀਨਾ ਓਬਰਟੀ ਵੱਲੋਂ ਤਿਆਰ ਘਰਾਂ ਉੱਤੇ ਸਮੇਂ ਦੀ ਮਾਰ ਨਹੀਂ ਵਗਦੀ ਤੇ ਇਹ ਅਰਥਭਰਪੂਰ ਹੁੰਦੇ ਹਨ। ਹਰੇਕ ਪ੍ਰੋਜੈਕਟ ਦੇ ਢਾਂਚਾਗਤ ਤੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਕ੍ਰਿਸਟੀਨਾ ਤੇ ਉਨ੍ਹਾਂ ਦੀ ਟੀਮ ਇੱਕ ਵਿਲੱਖਣ ਸਿਗਨੇਚਰ ਸਟਾਈਲ ਤੇ ਵਿਸ਼ੇਸ਼ ਵੈਸਟ ਕੋਸਟ ਟੱਚ ਲਈ ਜਾਣੀ ਜਾਂਦੀ ਹੈ।
ਬ੍ਰਾਸਫੀਲਡ ਬਿਲਡਰਜ਼ ਡਿਜ਼ਾਈਨ ਬਿਲਡ ਤੇ ਕੰਸਟ੍ਰਕਸ਼ਨ ਮੈਨੇਜਮੈਂਟ ਸਰਵਿਸਿਜ਼ ਮੁਹੱਈਆ ਕਰਵਾਉਂਦੇ ਹਨ। 1995 ਤੋਂ ਬ੍ਰਾਸਫੀਲਡ ਬਿਲਡਰਜ਼ ਜਾਣੀਆਂ ਪਛਾਣੀਆਂ ਆਰਕੀਟੈਕਚਰ ਤੇ ਇੰਜੀਨੀਅਰਿੰਗ ਫਰਮਾਂ ਨਾਲ ਰਲ ਕੇ ਕੰਮ ਕਰ ਰਹੇ ਹਨ ਤੇ ਇਹ ਹੁਣ ਤੱਕ ਸਫਲਤਾਪੂਰਬਕ ਕਈ ਬਹੁ-ਪਰਿਵਾਰਕ ਪੋ੍ਰਜੈਕਟ ਡਲਿਵਰ ਕਰ ਚੁੱਕੇ ਹਨ। ਬ੍ਰਾਸਫੀਲਡ ਬਿਲਡਰਜ਼ ਕੋਲ ਵਧੀਆ ਟੀਮ ਤੇ ਨਿਵੇਕਲੀ ਸੋਚ ਰੱਖਣ ਵਾਲੇ ਕੰਸਲਟੈਂਟਸ, ਮੁਕਾਬਲੇਬਾਜ਼ੀ ਵਿੱਚ ਮਾਹਰ ਸਬਟਰੇਡਜ਼ ਤੇ ਸਪਲਾਇਰਜ਼ ਦਾ ਵੱਡਾ ਨੈੱਟਵਰਕ ਹੈ ਜਿਹੜਾ ਉਨ੍ਹਾਂ ਨੂੰ ਕਿਫਾਇਤੀ ਡਿਜ਼ਾਈਨ ਤੇ ਕੰਸਟ੍ਰਕਸ਼ਨ ਸਬੰਧੀ ਹੱਲ ਦਿੰਦਾ ਹੈ।
Sequoia West Village
ਡੀਐਫ ਆਰਕੀਟੈਕਚਰ ਆਫ ਗਰੁੱਪ ਕੋਲ ਕਮਰਸ਼ੀਅਲ, ਰੈਜ਼ੀਡੈਂਸ਼ੀਅਲ, ਹਾਸਪਿਟੈਲਿਟੀ, ਇੰਡਸਟਰੀਅਲ, ਮਨੋਰੰਜਨ, ਕਮਿਊਨਿਟੀ ਤੇ ਵੱਡੇ ਅਰਬਨ ਡਿਜ਼ਾਈਨ ਪੋ੍ਰਜੈਕਟਾਂ ਲਈ 161 ਸਾਲਾਂ ਦਾ ਤਜ਼ਰਬਾ ਹੈ। ਇਨ੍ਹਾਂ ਦੀ ਟੀਮ ਕਮਾਲ ਦੇ ਤੇ ਹਮੇਸ਼ਾਂ ਟਿਕੇ ਰਹਿਣ ਵਾਲੇ ਡਿਜ਼ਾਈਨ ਦੇਣ ਲਈ ਵਚਨਬੱਧ ਹੈ। ਡੀਐਫ ਆਰਕੀਟੈਕਚਰ ਨੇ ਟਿਕਾਊ, ਖੂਬਸੂਰਤ ਤੇ ਨਿਵੇਕਲੀਆਂ ਇਮਾਰਤਾਂ ਦੇ ਨਾਲ ਨਾਲ ਉਨ੍ਹਾਂ ਦੇ ਆਲੇ ਦੁਆਲੇ ਤੇ ਵਾਤਾਵਰਣ ਨੂੰ ਸੁਹਣਾ ਬਣਾਉਣ ਵਿੱਚ ਆਪਣੀ ਵੱਖਰੀ ਸਾਖ਼ ਕਾਇਮ ਕੀਤੀ ਹੈ।
ਪ੍ਰਾਈਮਾ ਮਾਰਕਿਟਿੰਗ ਬੁਟੀਕ ਮਾਰਕਿਟਿੰਗ ਤੇ ਸੇਲਜ਼ ਫਰਮ ਹੈ ਜਿਹੜੀ ਫਰੇਜ਼ਰ ਵੈਲੀ ਦੀਆਂ ਪਸੰਦੀਦਾ ਬਹੁ ਪਰਿਵਾਰਕ ਇਮਾਰਤਾਂ ਤਿਆਰ ਕਰਨ ਲਈ ਜਾਣੀ ਜਾਂਦੀ ਹੈ। ਪ੍ਰਾਈਮਾ ਘਰ ਖਰੀਦਣ ਤੋਂ ਪਹਿਲਾਂ ਵਾਲੇ ਤਜ਼ਰਬੇ ਨੂੰ ਮੁੜ ਆਕਾਰ ਦੇਣ ਲਈ ਤਕਨਾਲੋਜੀ ਦੀ ਵਰਤੋਂ ਕਰਨ ਦੇ ਮਾਮਲੇ ਵਿੱਚ ਅੱਵਲ ਹੈ। ਜਿਸ ਟੀਮ ਨੇ 1 ਬਿਲੀਅਨ ਡਾਲਰ ਦੇ ਉਸਾਰੀ ਤੋਂ ਪਹਿਲਾਂ ਵਾਲੇ ਘਰ ਵੇਚੇ ਹਨ ਉਨ੍ਹਾਂ ਦਾ ਧਿਆਨ ਘਰ ਖਰੀਦਣ ਵਾਲਿਆਂ ਲਈ ਬਿਹਤਰੀਨ ਕਸਟਮਰ ਸਰਵਿਸ ਯਕੀਨੀ ਬਣਾਉਣਾ ਹੈ।