ਤਰਜੀਹੀ ਪਹੁੰਚ ਲਈ ਹੁਣੇ ਰਜਿਸਟਰ ਕਰੋ
ਸ਼ਾਮਲ ਕਰੋ: ਕਿਰਪਾ ਕਰਕੇ ਅੰਗਰੇਜ਼ੀ ਵਿੱਚ ਭਰੋ
ਪੇਸ਼ ਹਨ ਸਰ੍ਹੀ ਦੇ ਵੈਸਟ ਵਿਲੇਜ ਵਿੱਚ ਖਾਸਤੌਰ ਉੱਤੇ ਤਿਆਰ ਕੀਤੇ ਗਏ 1,2 ਤੇ 3 ਬੈੱਡਰੂਮ ਵਾਲੇ ਘਰ
ਸਰ੍ਹੀ ਦੇ ਵੈਸਟ ਵਿਲੇਜ ਇਲਾਕੇ ਵਿੱਚ ਸੇਕੋਇਆ ਦਾ ਵਿਲੱਖਣ ਪਸਾਰ ਵੇਖਣ ਵਾਲਾ ਹੈ। ਇੱਥੇ ਬਹੁਤ ਹੀ ਖੂਬਸੂਰਤ 1, 2 ਤੇ 3 ਬੈੱਡਰੂਮ ਵਾਲੀਆਂ ਪਾਰਕ ਸਾਈਡ ਰਿਹਾਇਸ਼ਾਂ ਬਣਾਈਆਂ ਗਈਆਂ ਹਨ। ਸੇਕੋਇਆ ਸੰਪਤੀ ਦੇ ਲਾਸਾਨੀ ਰੁੱਖ ਨੂੰ ਕਲਾਵੇ ਵਿੱਚ ਲੈਂਦਿਆਂ ਹੋਇਆਂ ਇਹ ਇਮਾਰਤ ਸ਼ਹਿਰ ਦੀਆਂ ਗਗਨਚੁੰਬੀ ਇਮਾਰਤਾਂ ਵਿੱਚੋਂ ਬਿਹਤਰੀਨ ਕਾਰੀਗਰੀ ਦਾ ਵਿਲੱਖਣ ਨਮੂਨਾ ਪੇਸ਼ ਕਰਦੀ ਹੈ। ਸਰ੍ਹੀ ਵਿੱਚ ਸਥਿਤ ਨੌਰਥਵੈਸਟ ਟਾਵਰ ਦੀ ਪ੍ਰਾਈਮ ਲੋਕੇਸ਼ਨ ਸੇਕੋਇਆ ਦੇ ਇਸ ਟਾਵਰ ਵਿੱਚ ਰਹਿਣ ਵਾਲਿਆਂ ਨੂੰ ਪਹਾੜਾਂ ਤੇ ਪਾਣੀਆਂ ਦੇ ਹਸੀਨ ਕੁਦਰਤੀ ਨਜ਼ਾਰਿਆਂ ਦਾ ਬੇਰੋਕਟੋਕ ਆਨੰਦ ਮਾਨਣ ਦਾ ਮੌਕਾ ਵੀ ਸਦਾ ਮਿਲਦਾ ਰਹੇਗਾ।
ਨਾਲ ਲੱਗਦਾ ਵੈਸਟ ਵਿਲੇਜ ਪਾਰਕ ਦੂਰ ਤੱਕ ਨਾਯਾਬ ਸੇਕੋਇਆ ਕਲੱਬ ਤੱਕ ਫੈਲਿਆ ਹੋਇਆ ਹੈ, ਜਿੱਥੇ ਜੀਵੰਤ ਸ਼ਹਿਰੀ ਜੀਵਨ ਦਾ ਸਰਗਰਮ ਜੀਵਨ ਸੈ਼ਲੀ ਨਾਲ ਮੇਲ ਹੁੰਦਾ ਹੈ। ਇੱਥੇ ਰਿਜ਼ੌਰਟ ਤੋਂ ਪ੍ਰੇਰਿਤ ਇੰਡੋਰ ਤੇ ਆਊਟਡੋਰ ਸਹੂਲਤਾਂ ਹਨ, ਇੱਥੇ ਦੋ ਉੱਚ ਪੱਧਰੀ ਤੇ ਪੂਰੇ ਸਾਜ਼ੋ ਸਮਾਨ ਨਾਲ ਲੈਸ ਡਾਈਨਿੰਗ ਰੂਮ ਹਨ, ਬਹੁਤ ਹੀ ਆਕਰਸ਼ਕ ਟੈਰੇਸ, ਛੱਤ ਉੱਤੇ ਲਾਊਂਜ, ਗੌਲਫ ਸਿਮੂਲੇਟਰ ਲਾਊਂਜ ਤੇ ਗੇਮਜ਼ ਰੂਮ ਹੈ ਜਿਸ ਵਿੱਚ ਬਾਰ ਵੀ ਹੈ। ਬਹੁਤ ਹੀ ਆਲੀਸ਼ਾਨ ਲਾਬੀ ਹੈ ਜਿੱਥੇ ਕੇਅਰਟੇਕਰ ਸੇਵਾ ਰਾਹੀਂ ਤੁਹਾਡਾ ਸਵਾਗਤ ਕੀਤਾ ਜਾਂਦਾ ਹੈ ਤੇ ਤੁਸੀਂ ਸੇਕੋਇਆ ਵਿਖੇ ਸ਼ਾਹਾਨਾ ਜਿ਼ੰਦਗੀ ਦਾ ਤਜਰਬਾ ਹਾਸਲ ਕਰ ਸਕਦੇ ਹੋਂ।
ਸ਼ਾਮਲ ਕਰੋ: ਕਿਰਪਾ ਕਰਕੇ ਅੰਗਰੇਜ਼ੀ ਵਿੱਚ ਭਰੋ